Balanced Living Therapy LLC

ਇਨਡੀਵਿਜੁਅਲ ਥੈਰੇਪੀ

Apple Health (Medicaid) ਅਤੇ ਕਮਰਸ਼ੀਅਲ ਇੰਸ਼ੋਰੈਂਸ ਮਨਜ਼ੂਰ ਕੀਤੀ ਜਾਂਦੀ ਹੈ। ਭੁਗਤਾਨ ਪੰਨੇ 'ਤੇ ਸਵੈ-ਭੁਗਤਾਨ ਦੇ ਵਿਕਲਪ ਹਨ।

ਖੁੱਲ੍ਹੇ ਦਰਵਾਜ਼ੇ ਰਾਹੀਂ ਸਾਡੇ ਇੱਕ ਦਫ਼ਤਰ ਵਿਚ ਝਾਕ: ਟੀਲ ਆਰਮਚੇਅਰ ਸੰਤਰੀ ਤਕੀਏ ਨਾਲ, ਰੰਗਦਾਰ ਕੱਚ ਵਾਲੀ ਫ਼ਲੋਰ ਲੈਂਪ ਅਤੇ ਇੱਕ ਉੱਚੀ ਖਿੜਕੀ

ਇਨਡੀਵਿਜੁਅਲ ਥੈਰੇਪੀ ਵਿੱਚ ਇੱਕ ਵਿਅਕਤੀ ਅਤੇ ਇੱਕ ਕਲੀਨੀਸ਼ੀਅਨ ਹੁੰਦੇ ਹਨ, ਆਮ ਤੌਰ 'ਤੇ ਹਫ਼ਤੇਵਾਰ ਜਾਂ ਹਰ ਦੂਜੇ ਹਫ਼ਤੇ, ਸਾਡੇ ਐਡਮੰਡਜ਼ ਦਫ਼ਤਰ ਵਿੱਚ ਸਾਮ੍ਹਣੇ ਮਿਲ ਕੇ ਜਾਂ ਟੈਲੀਹੈਲਥ ਰਾਹੀਂ। ਹਰ ਸੈਸ਼ਨ 54 ਮਿੰਟ ਦਾ ਹੁੰਦਾ ਹੈ।

ਲੋਕ ਇੱਥੇ ਚਿੰਤਾ, ਡਿਪ੍ਰੈਸ਼ਨ, ਸੋਗ, ਟ੍ਰੌਮਾ, ਨਸ਼ਾ ਵਰਤੋਂ, ਆਪਣੇ ਆਪ ਦੀ ਕਦਰ, ਜਾਂ ਭਾਵਨਾਵਾਂ ਨੂੰ ਸਮਝਣ ਜਾਂ ਸੰਭਾਲਣ ਵਿੱਚ ਮੁਸ਼ਕਲ ਆਉਣ 'ਤੇ ਆਉਂਦੇ ਹਨ। ਤੁਹਾਨੂੰ ਕੋਈ ਡਾਇਗਨੋਸਿਸ ਜਾਂ ਜੋ ਹੋ ਰਿਹਾ ਹੈ, ਉਸ ਲਈ ਠੀਕ ਸ਼ਬਦ ਹੋਣ ਦੀ ਲੋੜ ਨਹੀਂ। ਪਹਿਲਾ ਸੈਸ਼ਨ ਅਕਸਰ ਇੱਕ-ਦੂਜੇ ਨੂੰ ਜਾਣਨ ਅਤੇ ਇਹ ਸਮਝਣ ਲਈ ਹੁੰਦਾ ਹੈ ਕਿ ਕਿੱਥੋਂ ਸ਼ੁਰੂ ਕਰੀਏ।

ਸਾਡੇ ਕਈ ਕਲੀਨੀਸ਼ੀਅਨ EMDR ਵਿੱਚ ਟ੍ਰੇਨਡ ਹਨ, ਜੋ ਕਿ ਟ੍ਰੌਮਾ ਲਈ ਇਲਾਜ ਹੈ, ਅਤੇ ਫ਼ਸਟ ਰਿਸਪਾਂਡਰਾਂ ਅਤੇ ਹੋਰ ਉਹਨਾਂ ਲੋਕਾਂ ਨਾਲ ਕੰਮ ਕਰਦੇ ਹਨ, ਜਿਨ੍ਹਾਂ ਉੱਤੇ ਕੰਮ ਨਾਲ ਜੁੜਿਆ ਟ੍ਰੌਮਾ ਹੈ। ਸਾਡੀ ਟੀਮ ਵਿੱਚ ਇੱਕ ਸਰਟੀਫਾਈਡ ਫ਼ਸਟ ਰਿਸਪਾਂਡਰ ਕਾਊਂਸਲਰ ਅਤੇ ਇੱਕ ਸਰਟੀਫਾਈਡ ਫ਼ਸਟ ਰਿਸਪਾਂਡਰ ਅਸੋਸੀਏਟ ਹਨ, ਅਤੇ ਅਸੀਂ ਫ਼ਸਟ ਰਿਸਪਾਂਡਰਾਂ ਅਤੇ ਕਾਨੂੰਨ ਲਾਗੂ ਕਰਨ ਵਾਲਿਆਂ ਦੀ ਜ਼ਿੰਦਗੀ ਅਤੇ ਉਹਨਾਂ ਦੀਆਂ ਖਾਸ ਚੁਣੌਤੀਆਂ ਨੂੰ ਚੰਗੀ ਤਰ੍ਹਾਂ ਜਾਣਦੇ ਹਾਂ।

ਅਸੀਂ 6 ਤੋਂ 17 ਸਾਲ ਦੇ ਬੱਚਿਆਂ ਅਤੇ ਨੌਜਵਾਨਾਂ ਨੂੰ ਵੀ, ਸਾਮ੍ਹਣੇ ਮਿਲ ਕੇ ਜਾਂ ਟੈਲੀਹੈਲਥ ਰਾਹੀਂ, ਵੇਖਦੇ ਹਾਂ। ਉਹ ਚਿੰਤਾ, ਡਿਪ੍ਰੈਸ਼ਨ, ਸੋਗ, ਟ੍ਰੌਮਾ, ਵੱਡੀਆਂ ਤੇ ਸੰਭਾਲਣ ਵਿੱਚ ਔਖੀਆਂ ਭਾਵਨਾਵਾਂ, ਜਾਂ ਘਰ ਜਾਂ ਸਕੂਲ ਵਿੱਚ ਆਉਣ ਵਾਲੀਆਂ ਵੱਡੀਆਂ ਤਬਦੀਲੀਆਂ ਲਈ ਆਉਂਦੇ ਹਨ। ਸਾਡੀ ਟੀਮ ਦਾ ਹਰ ਕਲੀਨੀਸ਼ੀਅਨ ਨੌਜਵਾਨਾਂ ਨੂੰ ਵੇਖਦਾ ਹੈ। ਹਰ ਕੋਈ ਛੋਟੇ ਬੱਚਿਆਂ ਨੂੰ ਨਹੀਂ ਵੇਖਦਾ, ਇਸ ਲਈ ਅਸੀਂ ਉਹਨਾਂ ਨੂੰ ਉਹਨਾਂ ਕੋਲ ਸ਼ੈਡਿਊਲ ਕਰਦੇ ਹਾਂ ਜੋ ਛੋਟੇ ਬੱਚਿਆਂ ਨੂੰ ਵੇਖਦੇ ਹਨ।

ਬੱਚਿਆਂ ਅਤੇ ਨੌਜਵਾਨਾਂ ਲਈ, ਮਾਪੇ ਆਮ ਤੌਰ 'ਤੇ ਇੰਟੇਕ ਅਤੇ ਪਹਿਲੇ ਕੁ ਸੈਸ਼ਨਾਂ ਵਿੱਚ ਕੁਝ ਜਾਂ ਸਾਰੇ ਸੈਸ਼ਨਾਂ ਵਿੱਚ ਸ਼ਾਮਲ ਹੁੰਦੇ ਹਨ। ਉਸ ਤੋਂ ਬਾਅਦ ਆਮ ਤੌਰ 'ਤੇ ਸਿਰਫ਼ ਬੱਚਾ ਹੀ ਆਉਂਦਾ ਹੈ, ਪਰ ਉਮਰ ਅਤੇ ਹਾਲਾਤ ਦੇ ਹਿਸਾਬ ਨਾਲ, ਮਾਪੇ ਕੁਝ ਸਮੇਂ ਲਈ ਸੈਸ਼ਨਾਂ ਵਿੱਚ ਸ਼ਾਮਲ ਰਹਿ ਸਕਦੇ ਹਨ।